Udaarian
5:43
YouTubeSatinder Sartaaj - Topic
Udaarian
Provided to YouTube by Unisys Music Udaarian · Satinder Sartaaj Seasons Of Sartaaj ℗ 2018 Saga Music Pvt Ltd Released on: 2018-06-18 Auto-generated by YouTube.
36.4M viewsNov 11, 2018
Lyrics
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਸਾਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ
ਪੈਰ ਨਾ ਜ਼ਮੀਨ ਉਤੇ ਲਗਦੇ
ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ
ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਹੋ, ਲਵਾਂ ਬਾਂਹਾਂ 'ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਹੋ, ਲਵਾਂ ਬਾਂਹਾਂ 'ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਆ ਰੰਗ ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਪਾਣੀ ਪਿਆਰ ਵਾਲ਼ਾ ਪੱਤੀਆਂ ਨੂੰ ਧੋ ਗਿਆ
ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਹੋ, ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਅੱਖ ਲਾਈ ਨਾ ਓਦੋਂ ਦੀ ਕੰਘੀ ਵਾਈ ਨਾ
ਲਾਈ ਨਾ ਓਦੋਂ ਦੀ ਕੰਘੀ ਵਾਈ ਨਾ
ਨਾ ਹੀ ਦੱਸ ਹੁੰਦੀ, ਜਾਂਦੀ ਵੀ ਛੁਪਾਈ ਨਾ
ਕਹੀ ਨੈਣਾਂ ਨੇ, ਸਮਝ ਉਹਨੂੰ ਆਈ ਨਾ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਨਿਗ੍ਹਾ ਜਿਸ 'ਤੇ ਸਵੱਲੀ ਹੋਵੇ ਰੱਬ ਦੀ
ਹੋ, ਨਿਗ੍ਹਾ ਜਿਸ 'ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਹੋ, ਨਿਗ੍ਹਾ ਜਿਸ 'ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਆ ਰੋਮ-ਰੋਮ 'ਚ Satinder ਹੈ ਵੱਸਿਆ
ਰੋਮ 'ਚ Satinder ਹੈ ਵੱਸਿਆ
ਮੇਰੀ ਆਪਣੀ ਪਰਾਂਦੀ ਮੈਨੂੰ ਡੱਸਿਆ
ਜਦੋਂ ਤਕ ਮੈਨੂੰ ਮਿਨ੍ਹਾ ਜਿਹਾ ਹੱਸਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
See more videos
Static thumbnail place holder